ਜਲੰਧਰ — ਫਲਾਂ ਦਾ ਸਾਡੇ ਜੀਵਨ 'ਚ ਬਹੁਤ ਮਹੱਤਵ ਹੈ। ਇਹ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਹ ਖਾਣ 'ਚ ਤਾਂ ਮਿੱਠੇ ਹੁੰਦੇ ਹੀ ਹਨ ਅਤੇ ਇਸ 'ਚ ਪੌਸ਼ਟਿਕ ਤੱਤ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਪਰ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਫਲ ਕਦੋਂ, ਕਿੰਨਾ ਅਤੇ ਕਿਵੇਂ ਖਾਣਾ ਚਾਹੀਦਾ ਹੈ।
ਕੁਝ ਲੋਕ ਇਸ ਨੂੰ ਖਾਲੀ ਪੇਟ ਖਾਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਇਸਨੂੰ ਲੰਚ ਜਾਂ ਡਿਨਰ ਤੋਂ ਬਾਅਦ ਖਾਣਾ ਪਸੰਦ ਕਰਦੇ ਹਨ। ਕਈ ਲੋਕ ਸਲਾਦ ਦੇ ਨਾਲ ਵੀ ਕੱਟ ਕੇ ਖਾ ਲੈਂਦੇ ਹਨ।
ਆਖਿਰ ਫ਼ਲ ਕਦੋਂ ਖਾਣੇ ਚਾਹੀਦੇ ਹਨ?
ਜੇਕਰ ਫਲ ਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਖਾਦਾ ਜਾਵੇ ਤਾਂ ਇਹ ਸਰੀਰ ਨੂੰ ਸਾਰੇ ਵਿਟਾਮਿਨ, ਫਾਈਬਰ ਅਤੇ ਕਾਰਬੋਹਾਈਡ੍ਰੇਟਸ ਦਿੰਦਾ ਹੈ। ਜਿਸ ਨਾਲ ਸਾਡਾ ਸਰੀਰ ਸਵੱਸਥ ਰਹਿੰਦਾ ਹੈ।
ਕੱਚੇ ਫਲਾਂ 'ਚ ਫਾਈਬਰ ਅਤੇ ਸ਼ੂਗਰ ਹੁੰਦੀ ਹੈ ਜਿਸ ਨੂੰ ਪਚਾਉਣ 'ਚ ਬਹੁਤ ਸਮਾਂ ਲਗਦਾ ਹੈ ਜਦੋਂ ਅਸੀਂ ਫਲ ਖਾਂਦੇ ਹਾਂ ਤਾਂ ਸਾਡਾ ਸਰੀਰ ਇਨ੍ਹਾਂ ਦੇ ਪੌਸ਼ਕ ਤੱਤਾਂ ਨੂੰ ਪਚਾਉਣ ਲਈ ਐਂਜ਼ਾਈਮ ਬਣਾਉਂਦਾ ਹੈ। ਜੇਕਰ ਤੁਸੀਂ ਖਾਲੀ ਪੇਟ ਫਲ ਖਾਂਦੇ ਹੋ ਤਾਂ ਸਰੀਰ ਨੂੰ ਇਨ੍ਹਾਂ ਨੂੰ ਪਚਾਉਣ ਲਈ ਘੱਟ ਸਮਾਂ ਲੱਗੇਗਾ ਅਤੇ ਸਾਰੇ ਪੌਸ਼ਕ ਤੱਤ ਅਸਾਨੀ ਨਾਲ ਸਰੀਰ ਦੇ ਸਾਰੇ ਹਿੱਸਿਆਂ 'ਚ ਜਜ਼ਬ ਹੋ ਪਾਉਣਗੇ ।
ਜੇਕਰ ਖਾਣਾ ਖਾਣ ਤੋਂ ਬਾਅਦ ਹੀ ਫਲ ਖਾਣਾ ਚਾਹੁੰਦੇ ਹੋ ਤਾਂ 2-3 ਘੰਟਿਆਂ ਬਾਅਦ ਹੀ ਖਾਓ। ਖਾਣਾ ਖਾਣ ਤੋਂ ਬਾਅਦ ਫਲ ਖਾਣ ਨਾਲ ਉਨ੍ਹਾਂ ਨੂੰ ਪਚਾਉਣ 'ਚ ਪਰੇਸ਼ਾਨੀ ਹੁੰਦੀ ਹੈ ਇਸ ਨਾਲ ਪੇਟ 'ਚ ਜਲਣ ਅਤੇ ਭਾਰੀਪਨ ਮਹਿਸੂਸ ਹੋ ਸਕਦਾ ਹੈ। ਰਾਤ ਨੂੰ ਫਲ ਖਾਣ 'ਚ ਪਰਹੇਜ਼ ਹੀ ਕਰਨਾ ਚਾਹੀਦਾ ਹੈ।
ਸ਼ਰਧਾ-ਸੁਸ਼ਾਂਤ ਦੀ ਸਟਨਿੰਗ
NEXT STORY